Thursday, December 16, 2010

-------------------ਆਜਾਦੀ--------------------

ਅੱਜ 63 ਸਾਲ ਹੋ ਚਲੇ ਨੇ, ਮੇਰੇ ਦੇਸ਼ ਤੋਂ ਫਿਰੰਗੀਆਂ ਨੂੰ ਗਏ ਹੋਏ,

ਮੇਰੇ ਭਾਰਤ ਦੇਸ਼ ਦਾ ਰਾਜ ਉਸਦੇ ਆਪਣਿਆਂ ਦੇ ਹੱਥ ਪਏ ਹੋਏ,

ਇਸ ਦਿਨ ਨੂੰ ਸ਼ੁਭ ਦਿਹਾੜਾ ਆਖ, ਕਈ ਜਸ਼ਨ ਪਏ ਮਨਾਓਂਦੇ ਨੇ,

ਸਾਡੇ ਨੇਤਾਜੀ ਵੀ ਭਾਸ਼ਨ ਦੇ ਤੋਪਾਂ ਦੀ ਸਲਾਮੀ ਪਾਉਂਦੇ ਨੇ,

ਪਰ ਅੱਜ ਦੇਸ਼ ਦੀ ਕੀ ਹਾਲਤ ਹੈ ਹੋਈ, ਕੋਈ ਇਹ ਵੀ ਤਾਂ ਸਵਾਲ ਪੁਛੋ,

ਅਮੀਰ ਨੂੰ ਤਾਂ ਨਿਤ ਕੁਛ ਮਿਲਦਾ ਹੈ, ਕੋਈ ਗਰੀਬ ਦਾ ਵੀ ਕਦੇ ਹਾਲ ਪੁਛੋ,

ਜਦ ਤਕ ਕੁਛ ਹੱਲ ਸਾਨੂੰ ਮਿਲਦੇ ਨਹੀਂ, ਇਹ ਜਸ਼ਨ ਭੋਰਾ ਵੀ ਜਚਦਾ ਨਹੀਂ,

ਜਦੋਂ ਵਾੜ ਖੇਤ ਨੂੰ ਖਾਣ ਲੱਗੇ, ਫਿਰ ਖੇਤ ਦਾ ਕੁਛ ਵੀ ਬਚਦਾ ਨਹੀਂ,

ਵੈਸੇ ਦਿਲ ਨਹੀਂ ਕਰਦਾ ਕਹਨੇ ਨੂੰ ਤੇ ਐਸੀ ਗੱਲ ਕਦੇ ਲਿਖੀ ਨਹੀਂ,

ਕੁੱਛ ਆਖਦੇ ਤਾਂ ਨੇ ਆਜਾਦੀ ਮਿਲ ਗਈ ਹੈ, ਮੈਨੂੰ ਤਾਂ ਕਿਧਰੇ ਦਿਖੀ ਨਹੀਂ,

ਮੈਨੂੰ ਤਾਂ ਕਿਧਰੇ ਦਿਖੀ ਨਹੀਂ,

ਹਾਂ ਆਜਾਦੀ ਓਦੋਂ ਦਿਖੀ ਸੀ ਮੈਨੂੰ ਜਦੋਂ ਵੋਟਾਂ ਦਾ ਸਮਾਂ ਆਇਆ ਸੀ,

ਜਦੋਂ ਮੇਰੇ ਹਲਕੇ ਦਾ MLA ਆਪ ਚਲਕੇ ਮੇਰੀ ਗਲੀ ਆਇਆ ਸੀ,

ਪਰ ਜਿਵੇਂ ਹੀ ਵੋਟਾਂ ਮੁਕੀਆਂ ਨੇ, ਫਿਰ ਨਹੀਂ ਲਾਲ ਬੱਤੀ ਵਾਲੀ ਕਾਰ ਵਿਖੀ,

ਜਿਹਨਾਂ ਨੂੰ ਕੰਬਲ ਵੰਡਦਾ ਸੀ ਓਦੋਂ, ਅੱਜ ਓਹੀ ਜਨਤਾ ਉਸ ਹਥੋਂ ਬੀਮਾਰ ਦਿਖੀ,

ਓਹ ਕਹਿੰਦੇ ਤਾਂ ਨੇ ਦੇਸ਼ ਸੁਧਾਰਨਗੇ, ਪਰ ਕਰਦੇ ਕੀ ਨੇ ਕਿਸੇ ਤੋਂ ਲੁੱਕੀ ਨਹੀਂ,

ਕੁੱਛ ਆਖਦੇ ਤਾਂ ਨੇ ਆਜਾਦੀ ਮਿਲ ਗਈ ਹੈ, ਮੈਨੂੰ ਤਾਂ ਕਿਧਰੇ ਦਿਖੀ ਨਹੀਂ,

ਮੈਨੂੰ ਤਾਂ ਕਿਧਰੇ ਦਿਖੀ ਨਹੀਂ,

ਹਾਂ ਆਜਾਦੀ ਓਦੋਂ ਦਿਖੀ ਸੀ ਮੈਨੂੰ ਜਦੋਂ ਪ੍ਰੇਸ ਆਪਣੀ ਮਰਜ਼ੀ ਚਲਾਉਂਦੀ ਦਿਖੀ,,

ਹਰ ਗਲ ਨੂੰ ਤੇਹ ਤਕ ਟੋਹਣ ਵਾਲੀ, ਕਈ ਚੈਨਲਾਂ ਦੀ ਭੀੜ ਆਉਂਦੀ ਦਿਖੀ,

ਪਰ ਗੇਹ ਨਾਲ ਜਦੋਂ ਵੇਖਿਆ, ਤਾਂ ਸ਼ੁਰੂਆਤ ਲੱਗੀ ਕਿਸੇ ਬਰਬਾਦੀ ਦੀ,

ਹੜ ਚ ਡੁੱਬਿਆਂ ਦੀ ਨਹੀਂ ਇੰਨੀ ਫਿਕਰ ਹੁੰਦੀ, ਜਿੰਨੀ ਸਾਨੀਆ ਮਿਰਜ਼ਾ ਦੀ ਸ਼ਾਦੀ ਦੀ,

ਓਹ ਆਖਦੇ ਤਾਂ ਨੇ ਖਬਰ ਸੱਚੀ ਹੈ, ਪਰ ਕਿੰਨੀ ਸੱਚੀ ਕਿਸੇ ਲਿਖੀ ਨਹੀਂ,

ਕੁੱਛ ਆਖਦੇ ਤਾਂ ਨੇ ਆਜਾਦੀ ਮਿਲ ਗਈ ਹੈ, ਮੈਨੂੰ ਤਾਂ ਕਿਧਰੇ ਦਿਖੀ ਨਹੀਂ,

ਮੈਨੂੰ ਤਾਂ ਕਿਧਰੇ ਦਿਖੀ ਨਹੀਂ,

ਹਾਂ ਆਜਾਦੀ ਓਦੋਂ ਦਿਖੀ ਸੀ ਮੈਨੂੰ ਜਦੋਂ ਵਧਦੇ ਫੁਲਦੇ ਸ਼ਹਿਰ ਦੇਖੇ,

ਜਦੋਂ ਹਰੇਕ ਦੇ ਹੱਥ ਮੋਬਾਈਲ ਦਿਖਿਆ, ਤਰੱਕੀ ਦੇ ਵਧਦੇ ਪੈਰ ਦਿਖੇ,

ਪਰ ਫਿਰ ਨਿਰਾਸ਼ਾ ਹੋਈ ਮੈਨੂੰ, ਮੈਂ ਹਾਲਤ ਦੇਖੀ ਜਦ ਪਿੰਡਾਂ ਦੀ,

ਜਿਥੇ ਬਿਜਲੀ ਤਕ ਅਜੇ ਪੁੱਜੀ ਨਹੀਂ, ਲਗਦਾ ਫਿਰ ਲੋੜ ਪਊ ਟਿੰਡਾਂ ਦੀ,

ਓਹ ਕਹਿੰਦੇ ਤਾਂ ਨੇ ਤਰੱਕੀ ਹੋ ਰਹੀ ਹੈ ਪਰ ਹਰ ਕਿਸੇ ਨੂੰ ਤਾਂ ਦਿਖੀ ਨਹੀਂ,

ਕੁੱਛ ਆਖਦੇ ਤਾਂ ਨੇ ਆਜਾਦੀ ਮਿਲ ਗਈ ਹੈ, ਮੈਨੂੰ ਤਾਂ ਕਿਧਰੇ ਦਿਖੀ ਨਹੀਂ,

ਮੈਨੂੰ ਤਾਂ ਕਿਧਰੇ ਦਿਖੀ ਨਹੀਂ,

ਹਾਂ ਆਜਾਦੀ ਓਦੋਂ ਵੀ ਦਿਖੀ ਸੀ ਜਦੋਂ ਹਰ ਕਿਸੇ ਨੂੰ ਖੁੱਲ ਮਿਲੀ ਸੀ,

ਜਿਥੇ ਧਰਮ ਕਰਮ ਦਾ ਪਾੜਾ ਨਹੀਂ, ਐਸੀ ਇੱਕ ਦੁਨੀਆ ਖਿਲੀ ਸੀ,

ਪਰ ਸੁਣਿਆ ਇਹਨਾਂ ਧਰਮੀਆਂ ਦੇ ਹੱਥ ਖੂਨ ਨਾਲ ਰੰਗੇ ਹੋਏ ਨੇ,

ਅਜੇ ਪਿਛਲੇ ਮਹੀਨੇ ਸ਼ਹਿਰ ਵਿਚ ਧਰਮ ਦੇ ਨਾਂ ਤੇ ਦੰਗੇ ਹੋਏ ਨੇ,

ਓਹ ਆਖਦੇ ਨੇ ਰੱਬ ਇਕ ਹੁੰਦਾ, ਪਰ ਆਪ ਤਾਂ ਇਹ ਗੱਲ ਸਿੱਖੀ ਨਹੀਂ,

ਕੁੱਛ ਆਖਦੇ ਤਾਂ ਨੇ ਆਜਾਦੀ ਮਿਲ ਗਈ ਹੈ, ਮੈਨੂੰ ਤਾਂ ਕਿਧਰੇ ਦਿਖੀ ਨਹੀਂ,

ਮੈਨੂੰ ਤਾਂ ਕਿਧਰੇ ਦਿਖੀ ਨਹੀਂ,

ਅਜੇ ਵੀ ਸਮਾਂ ਹੈ ਸਾਂਭ ਲਈਏ ਆਪਣੇ ਦੇਸ਼ ਹੋਏ ਅਧਮੋਏ ਨੂੰ,

ਹੁਣ ਲੱਭਦੇ ਕੰਡਿਆਲੀ ਤਾਰ ਬਿਨਾ ਮੇਰੇ ਦੇਸ਼ ਦੇ ਟੁਕੜੇ ਹੋਏ ਨੂੰ,

ਜੇ ਇਹ ਹੀ ਹਾਲ ਰਿਹਾ ਸਾਡਾ ਤਾਂ ਸਦਾ ਹਾਰ ਹੀ ਖਾਵਾਂਗੇ,

ਜੇ ਇਕ ਪਹਿਲੂ ਹੀ ਦੇਖਾਂਗੇ ਤਾਂ ਸਦਾ ਮਾਰ ਹੀ ਖਾਵਾਂਗੇ,

ਬਦਲਣਾ ਪੈਣਾ ਹਾਲਾਤਾਂ ਨੂੰ ਤੇ ਕਹਿਣਾ ਪੈਣਾ ਮੰਜੂਰ ਨਹੀਂ,

ਨਹੀਂ ਤਾਂ ਮੇਰਿਓ ਦੋਸਤੋ ਗੁਲਾਮੀ ਫਿਰ ਸਾਥੋਂ ਦੂਰ ਨਹੀਂ,

ਕੀ ਮੇਰੇ ਦੇਸ਼ ਦੀ ਇਹ ਹਾਲਤ ਹੋਰ ਕਿਸੇ ਨੂ ਵੀ ਦਿਖੀ ਨਹੀਂ,

ਕੁੱਛ ਆਖਦੇ ਤਾਂ ਨੇ ਆਜਾਦੀ ਮਿਲ ਗਈ ਹੈ, ਮੈਨੂੰ ਤਾਂ ਕਿਧਰੇ ਦਿਖੀ ਨਹੀਂ,

ਮੈਨੂੰ ਤਾਂ ਕਿਧਰੇ ਦਿਖੀ ਨਹੀਂ,

ਮੈਨੂੰ ਤਾਂ ਕਿਧਰੇ ਦਿਖੀ ਨਹੀਂ,